SBS Punjabi-logo

SBS Punjabi

SBS (Australia)

Independent news and stories connecting you to life in Australia and Punjabi-speaking Australians. - ਤਾਜ਼ਾ-ਤਰੀਨ ਖ਼ਬਰਾਂ ਅਤੇ ਕਹਾਣੀਆਂ ਜੋ ਤੁਹਾਨੂੰ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲ਼ੇ ਆਸਟ੍ਰੇਲੀਅਨ ਲੋਕਾਂ ਨਾਲ਼ ਜੋੜਦੀਆਂ ਹਨ।

Location:

Sydney, Australia

Description:

Independent news and stories connecting you to life in Australia and Punjabi-speaking Australians. - ਤਾਜ਼ਾ-ਤਰੀਨ ਖ਼ਬਰਾਂ ਅਤੇ ਕਹਾਣੀਆਂ ਜੋ ਤੁਹਾਨੂੰ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲ਼ੇ ਆਸਟ੍ਰੇਲੀਅਨ ਲੋਕਾਂ ਨਾਲ਼ ਜੋੜਦੀਆਂ ਹਨ।

Language:

Punjabi

Contact:

SBS Radio Sydney Locked Bag 028 Crows Nest NSW 1585 Australia 02-8333 2821


Episodes
Ask host to enable sharing for playback control

ਖ਼ਬਰਨਾਮਾ : ਫੈਡਰਲ ਸਰਕਾਰ ਵੱਲੋਂ ਬਣਾਇਆ ਜਾਵੇਗਾ ਨੈਸ਼ਨਲ ਅਰਲੀ ਐਜੂਕੇਸ਼ਨ ਐਂਡ ਕੇਅਰ ਕਮਿਸ਼ਨ

5/7/2026
ਫੈਡਰਲ ਸਰਕਾਰ ਵੱਲੋਂ ਨੈਸ਼ਨਲ ਅਰਲੀ ਐਜੂਕੇਸ਼ਨ ਐਂਡ ਕੇਅਰ ਕਮਿਸ਼ਨ ਦੀ ਸਥਾਪਨਾ ਸਬੰਧੀ ਵਿਚਾਰਾਂ ਕੀਤੀਆਂ ਜਾ ਰਹੀਆਂ ਹਨ। ਸਿੱਖਿਆ ਮੰਤਰੀ ਜੇਸਨ ਕਲੇਅਰ ਮੁਤਾਬਿਕ ਸਰਕਾਰ ਇਸ ਯੋਜਨਾ ਬਾਰੇ ਰਾਜਾਂ ਅਤੇ ਖੇਤਰਾਂ ਨਾਲ ਮਿਲ ਕੇ ਕੰਮ ਕਰ ਰਹੀ ਹੈ ਅਤੇ ਜੁਲਾਈ ਵਿੱਚ ਹੋਣ ਵਾਲੀ ਸਿੱਖਿਆ ਮੰਤਰੀਆਂ ਦੀ ਬੈਠਕ ਵਿੱਚ ਕਮਿਸ਼ਨ ਦਾ ਮੁੱਦਾ ਪ੍ਰਮੁੱਖਤਾ ਨਾਲ ਉਭਾਰਿਆ ਜਾਵੇਗਾ। ਇਸ ਕਮਿਸ਼ਨ ਦੀ ਭੂਮਿਕਾ ਸਾਰੇ ਮੁਲਕ ਵਿੱਚ ਕਿਫਾਇਤੀ ਬਾਲ ਦੇਖਭਾਲ ਤੱਕ ਇੱਕ ਬਰਾਬਰ ਪਹੁੰਚ ਨੂੰ ਯਕੀਨੀ ਬਣਾਉਣਾ ਹੋਵੇਗੀ। ਇਹ ਅਤੇ ਹੋਰ ਅਹਿਮ ਖ਼ਬਰਾਂ ਲਈ ਸੁਣੋ ਇਹ ਖ਼ਬਰਨਾਮਾ...

Duration:00:04:31

Ask host to enable sharing for playback control

ਬਾਲੀਵੁੱਡ ਗੱਪਸ਼ੱਪ: ਦਿਲਜੀਤ ਦੋਸਾਂਝ ਨੇ ਜਿੰਮੀ ਫੈਲਨ ਨੂੰ ਲਾਇਆ ਭੰਗੜਾ ਪਾਉਣ

5/6/2026
ਸਿੰਗਰ ਐਕਟਰ ਦਿਲਜੀਤ ਦੋਸਾਂਝ ਨੇ ਜਿੰਮੀ ਫੈਲਨ ਦੇ ਮਸ਼ਹੂਰ 'ਦਾ ਟੂਨਾਈਟ ਸ਼ੋਅ' ਵਿੱਚ ਭਾਗ ਲੈ ਕਿ ਇੱਕ ਵਾਰ ਫੇਰ 'ਪੰਜਾਬੀ ਆ ਗਏ ਓਏ' ਦਾ ਲਲਕਾਰਾ ਮਾਰਿਆ ਅਤੇ ਕਿਹਾ ਕਿ ਜੇ ਇੱਕ ਵਾਰ ਪੰਜਾਬੀ ਆ ਜਾਣ ਤਾਂ ਛੇਤੀ ਨਹੀਂ ਜਾਂਦੇ। ਇਹ ਅਤੇ ਫਿਲਮੀ ਦੁਨਿਆ ਨਾਲ ਜੁੜੀਆਂ ਹੋਰ ਖਬਰਾਂ ਲਈ ਸੁਣੋ ਬਾਲੀਵੁੱਡ ਗੱਪਸ਼ੱਪ...

Duration:00:06:03

Ask host to enable sharing for playback control

ਆਸਟ੍ਰੇਲੀਆ ਦੀ ਪੜ੍ਹਾਈ ਦਾ ਸੁਪਨਾ ਹੁਣ ਕਿੰਨਾ ਕੁ ਔਖਾ?

5/6/2026
ਆਸਟ੍ਰੇਲੀਆ ਵਿੱਚ ਅੰਤਰਰਾਸ਼ਟਰੀ ਵਿਦਿਆਰਥੀ ਵੀਜ਼ਾ ਰਿਫੂਜ਼ਲ ਦਰਾਂ ਇਤਿਹਾਸਕ ਪੱਧਰ 'ਤੇ ਪਹੁੰਚ ਗਈਆਂ ਹਨ। ਫਰਵਰੀ 2026 ਵਿੱਚ, ਵਿਦੇਸ਼ੀ ਵਿਦਿਆਰਥੀ ਵੀਜ਼ਾ ਰੱਦ ਦਰ 32.5 ਫ਼ੀਸਦੀ ਤੱਕ ਪਹੁੰਚ ਗਈ ਜੋ ਲਗਭਗ ਦੋ ਦਹਾਕਿਆਂ ਵਿੱਚ ਸਭ ਤੋਂ ਉੱਚੀ ਦਰ ਹੈ। ਦੱਖਣੀ ਏਸ਼ੀਆਈ ਦੇਸ਼ਾਂ, ਖਾਸ ਕਰਕੇ ਭਾਰਤ, ਨੇਪਾਲ ਅਤੇ ਬੰਗਲਾਦੇਸ਼ ਤੋਂ ਆਉਣ ਵਾਲੇ ਵਿਦਿਆਰਥੀ ਇਸ ਰੁਝਾਨ ਤੋਂ ਸਭ ਤੋਂ ਵੱਧ ਪ੍ਰਭਾਵਿਤ ਹੋ ਰਹੇ ਹਨ। ਮਾਹਿਰਾਂ ਦਾ ਕਹਿਣਾ ਹੈ ਕਿ ਇਹ ਬਦਲਾਅ ਸਿਰਫ਼ ਵੀਜ਼ਾ ਸੁਧਾਰਾਂ ਦਾ ਨਹੀਂ, ਸਗੋਂ ਵੱਡੇ ਸਿਆਸੀ ਦਬਾਅ ਅਤੇ ਪ੍ਰਵਾਸ ਘਟਾਉਣ ਦੀ ਰਣਨੀਤੀ ਦਾ ਵੀ ਨਤੀਜਾ ਹੈ।

Duration:00:06:17

Ask host to enable sharing for playback control

ਤਿੰਨ ਪੀੜ੍ਹੀਆਂ ਨੇ 5 ਕਿਮੀ ਦੌੜ ਵਿੱਚ ਇਕੱਠਿਆਂ ਲਿਆ ਭਾਗ: 80 ਸਾਲਾ ਦਲਬੀਰ ਸਿੰਘ ਬਣੇ ਪ੍ਰੇਰਣਾ ਸਰੋਤ

5/6/2026
ਸਿਡਨੀ ਦੇ ਵਸਨੀਕ 80 ਸਾਲ ਤੋਂ ਵੱਧ ਉਮਰ ਦੇ ਦਲਬੀਰ ਸਿੰਘ ਜਦ ਆਪਣੇ ਪੁੱਤਰ ਅਤੇ ਪੋਤਿਆਂ ਨਾਲ ਖੇਡ ਮੈਦਾਨ ਵਿੱਚ ਦੌੜ ਮੁਕਾਬਲਿਆਂ ਵਿੱਚ ਭਾਗ ਲੈਂਦੇ ਨਜ਼ਰ ਆਉਂਦੇ ਹਨ ਤਾਂ ਵੇਖਣ ਵਾਲਿਆਂ ਦਾ ਧਿਆਨ ਆਪਣੇ ਆਪ ਖਿੱਚਿਆ ਜਾਂਦਾ ਹੈ। ਤਿੰਨ ਪੀੜੀਆਂ ਦਾ ਇਕੱਠੇ ਮੈਦਾਨ ਵਿੱਚ ਆਉਣਾ ਨਾ ਸਿਰਫ ਦਲਬੀਰ ਸਿੰਘ ਦੀ ਫਿੱਟਨੈੱਸ ਨੂੰ ਬਿਆਨ ਕਰਦਾ ਹੈ ਸਗੋਂ ਪਰਿਵਾਰਕ ਏਕਤਾ, ਸੰਸਕਾਰਾਂ ਅਤੇ ਪੰਜਾਬੀ ਭਾਸ਼ਾ ਨਾਲ ਜੋੜਨ ਦਾ ਇੱਕ ਪ੍ਰੇਰਨਾ ਸਰੋਤ ਵੀ ਹੋ ਨਿਬੜਦਾ ਹੈ।

Duration:00:14:50

Ask host to enable sharing for playback control

ਖ਼ਬਰਨਾਮਾ: ਆਈ.ਐਸ. ਨਾਲ ਜੁੜੇ ਪਰਿਵਾਰਾਂ ਦੀ ਆਸਟ੍ਰੇਲੀਆ ਵਾਪਸੀ, ਵਿਆਜ ਦਰਾਂ ਅਤੇ ਵਿਸ਼ਵ ਘਟਨਾਵਾਂ ‘ਚ ਤੇਜ਼ ਹਲਚਲ

5/6/2026
ਅੱਜ ਦੀਆਂ ਖ਼ਬਰਾਂ ਵਿੱਚ ਆਸਟ੍ਰੇਲੀਆ ਵਾਪਸ ਆ ਰਹੇ ਆਈ.ਐਸ. ਨਾਲ ਜੁੜੇ ਪਰਿਵਾਰਾਂ ਤੋਂ ਲੈ ਕੇ ਅਮਰੀਕਾ-ਈਰਾਨ ਤਣਾਅ, ਚੀਨ ਵਿੱਚ ਧਮਾਕਾ, ਵਿਆਜ ਦਰਾਂ ਦਾ ਅਸਰ ਅਤੇ ਦੁਨੀਆ ਭਰ ਵਿੱਚ ਮਹਿਲਾ ਸਮਾਨਤਾ ਪ੍ਰੋਗਰਾਮਾਂ ‘ਤੇ ਕਟੌਤੀਆਂ ਸ਼ਾਮਲ ਹਨ। ਵਿਸਥਾਰਤ ਜਾਣਕਾਰੀ ਲਈ ਸੁਣੋ ਪੂਰਾ ਪੌਡਕਾਸਟ...

Duration:00:03:48

Ask host to enable sharing for playback control

ਪਾਕਿਸਤਾਨ ਡਾਇਰੀ: ਦੱਖਣੀ ਵਜ਼ੀਰਿਸਤਾਨ ਵਿੱਚ ਆਤਮਘਾਤੀ ਹਮਲਾ ਨਾਕਾਮ, ਇੱਕ ਦੀ ਮੌਤ ਤੇ ਕਈ ਜ਼ਖਮੀ

5/5/2026
ਅਧਿਕਾਰੀਆਂ ਮੁਤਾਬਿਕ ਸੋਮਵਾਰ ਸ਼ਾਮ ਦੱਖਣੀ ਵਜ਼ੀਰਿਸਤਾਨ ਦੇ ਆਜ਼ਮ ਵਰਸਾਕ ਬਜ਼ਾਰ ਨੇੜੇ ਇੱਕ ਆਤਮਘਾਤੀ ਹਮਲੇ ਦੀ ਕੋਸ਼ਿਸ਼ ਨੂੰ ਫੌਜ ਨੇ ਨਾਕਾਮ ਕਰ ਦਿੱਤਾ ਹੈ। ਬਾਰੂਦ ਨਾਲ ਭਰੀ ਇੱਕ ਗੱਡੀ ਚੈੱਕ ਪੋਸਟ ਤੱਕ ਪਹੁੰਚਣ ਤੋਂ ਪਹਿਲਾਂ ਹੀ ਫੌਜ ਨੇ ਤਬਾਹ ਕਰ ਦਿੱਤੀ। ਇਸ ਧਮਾਕੇ ਕਾਰਨ ਨੇੜਲੇ ਪੈਟਰੋਲ ਪੰਪ, ਦੁਕਾਨਾਂ ਅਤੇ ਘਰਾਂ ਨੂੰ ਕਾਫੀ ਨੁਕਸਾਨ ਪਹੁੰਚਿਆ। ਹਾਦਸੇ ਵਿੱਚ ਇੱਕ ਨਾਗਰਿਕ ਦੀ ਮੌਤ ਹੋ ਗਈ ਅਤੇ 14 ਹੋਰ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਹੋਰ ਵੇਰਵਿਆਂ ਅਤੇ ਪਾਕਿਸਤਾਨ ਦੀਆਂ ਤਾਜ਼ਾ ਖ਼ਬਰਾਂ ਲਈ ਸੁਣੋ ਇਹ ਪੌਡਕਾਸਟ।

Duration:00:06:59

Ask host to enable sharing for playback control

ਕੋਲੰਬੀਆ ਦੇ ਹਿੱਪੋ ਸੰਕਟ ‘ਚ ਭਾਰਤੀ ਪੇਸ਼ਕਸ਼: ਅਨੰਤ ਅੰਬਾਨੀ ਵੱਲੋਂ ਜਾਨਵਰਾਂ ਨੂੰ ਬਚਾਉਣ ਦੀ ਪੇਸ਼ਕਸ਼ ਨਾਲ ਚਰਚਾ ਹੋਈ ਤੇਜ਼

5/5/2026
ਕੋਲੰਬੀਆ ਵਿੱਚ ਪੈਬਲੋ ਐਸਕੋਬਾਰ (Pablo Escobar) ਨਾਲ ਜੁੜੇ ਹਿੱਪੋਜ਼ ਦੀ ਵੱਧਦੀ ਗਿਣਤੀ ਵਾਤਾਵਰਣ ਅਤੇ ਲੋਕਾਂ ਲਈ ਚਿੰਤਾ ਬਣੀ ਹੋਈ ਹੈ। ਸਰਕਾਰ euthanasia ਵਰਗੇ ਕਦਮਾਂ ‘ਤੇ ਵਿਚਾਰ ਕਰ ਰਹੀ ਹੈ, ਜਦਕਿ ਭਾਰਤੀ ਉਦਯੋਗਪਤੀ ਅਨੰਤ ਅੰਬਾਨੀ ਵੱਲੋਂ ਹਿੱਪੋਜ਼ ਨੂੰ ਭਾਰਤ ਲਿਜਾਣ ਦੀ ਪੇਸ਼ਕਸ਼ ਨੇ ਇਸ ਮਸਲੇ ਨੂੰ ਨਵਾਂ ਮੋੜ ਦਿੱਤਾ ਹੈ।

Duration:00:05:55

Ask host to enable sharing for playback control

ਆਸਟ੍ਰੇਲੀਆ ਨੇ 11 ਪੰਜਾਬੀਆਂ ਸਮੇਤ ਭਾਰਤੀ ਮੂਲ ਦੇ 15 ਲੋਕਾਂ ਨੂੰ ਕੀਤਾ ਡਿਪੋਰਟ, ਜਾਣੋ ਪੂਰਾ ਮਾਮਲਾ

5/5/2026
ਆਸਟ੍ਰੇਲੀਆ ਨੇ ਭਾਰਤੀ ਮੂਲ ਦੇ ਘੱਟੋ-ਘੱਟ 15 ਲੋਕਾਂ ਨੂੰ ਡਿਪੋਰਟ ਕੀਤਾ ਹੈ, ਜਿਨ੍ਹਾਂ ਵਿੱਚੋਂ 11 ਪੰਜਾਬ ਨਾਲ ਸਬੰਧਿਤ ਹਨ। ਅਧਿਕਾਰੀਆਂ ਮੁਤਾਬਕ, ਇਹ ਕਾਰਵਾਈ ਵੀਜ਼ਾ ਉਲੰਘਣਾ ਅਤੇ ਗੈਰਕਾਨੂੰਨੀ ਗਤੀਵਿਧੀਆਂ ਨਾਲ ਜੁੜੇ ਮਾਮਲਿਆਂ ਵਿੱਚ ਕੀਤੀ ਗਈ ਹੈ। ਦੋਹਾਂ ਦੇਸ਼ਾਂ ਦੀ ਸਹਿਮਤੀ ਨਾਲ ਚੱਲ ਰਹੀ ਪ੍ਰਕਿਰਿਆ ਤਹਿਤ, ਆਸਟ੍ਰੇਲੀਆ ਵਿਦੇਸ਼ੀ ਨਾਗਰਿਕਾਂ, ਇੱਥੋਂ ਤੱਕ ਕਿ ਕੁਝ ਹਾਲਾਤਾਂ ਵਿੱਚ ਪੀ.ਆਰ. ਧਾਰਕਾਂ ਨੂੰ ਵੀ ਡਿਪੋਰਟ ਕਰ ਸਕਦਾ ਹੈ। ਇਸ ਪੌਡਕਾਸਟ ਰਾਹੀਂ ਮੌਜੂਦਾ 'ਡਿਪੋਰਟੇਸ਼ਨ' ਨਿਯਮਾਂ ਅਤੇ ਇਸ ਕਾਰਵਾਈ ਬਾਰੇ ਜਾਣੋ।

Duration:00:08:18

Ask host to enable sharing for playback control

ਆਸਟ੍ਰੇਲੀਆਈ ਸਿੱਖ ਭਾਈਚਾਰੇ ਨੂੰ ਨਨਕਾਣਾ ਸਾਹਿਬ ਵਿਖੇ ਗੁਰਦੁਆਰਾ ਕਿਆਰਾ ਸਾਹਿਬ ਦੀ ਕਾਰ ਸੇਵਾ ਦੀ ਮਿਲੀ ਜ਼ਿੰਮੇਵਾਰੀ

5/5/2026
ਰੋਜ਼ਾਨਾ ਅਰਦਾਸ ਵਿੱਚ ਸਿੱਖ ਉਹਨਾਂ ਗੁਰਦੁਆਰਿਆਂ ਦੀ ਸੇਵਾ ਅਤੇ ਸੰਭਾਲ ਲਈ ਬੇਨਤੀ ਕਰਦੇ ਹਨ ਜੋ ਉਨ੍ਹਾਂ ਦੀ ਪਹੁੰਚ ਤੋਂ ਦੂਰ, ਵਿਦੇਸ਼ਾਂ ਵਿੱਚ ਸਥਿਤ ਹਨ। ਹੁਣ ਆਸਟ੍ਰੇਲੀਆਈ ਸੰਗਤ ਨੂੰ ਪਾਕਿਸਤਾਨ ਦੇ ਇੱਕ ਇਤਿਹਾਸਕ ਗੁਰਦੁਆਰਾ ਦੀ ਕਾਰ ਸੇਵਾ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਇਹ ਪ੍ਰੋਜੈਕਟ ਗੁਰਦੁਆਰਾ ਕਿਆਰਾ ਸਾਹਿਬ ਦੀ ਸੰਭਾਲ, ਮੁਰੰਮਤ ਅਤੇ ਵਿਸਥਾਰ ਨਾਲ ਸੰਬੰਧਿਤ ਹੈ। ਇਸ ਬਾਰੇ ਵਿਸਥਾਰਤ ਜਾਣਕਾਰੀ ਇਸ ਪੌਡਕਾਸਟ ਰਾਹੀਂ ਸੁਣੋ...

Duration:00:15:23

Ask host to enable sharing for playback control

ਖ਼ਬਰਨਾਮਾ: ਮੱਧ ਪੂਰਬ ਦੀ ਜੰਗ ਅਤੇ ਮਹਿੰਗਾਈ ਦਾ ਅਸਰ, ਰਿਜ਼ਰਵ ਬੈਂਕ ਨੇ ਵਿਆਜ ਦਰਾਂ 'ਚ ਕੀਤਾ 0.25% ਦਾ ਵਾਧਾ

5/5/2026
ਰਿਜ਼ਰਵ ਬੈਂਕ ਆਫ਼ ਆਸਟ੍ਰੇਲੀਆ ਨੇ ਅਧਿਕਾਰਤ ਕੈਸ਼ ਰੇਟ ਨੂੰ 4.10 ਫ਼ੀਸਦੀ ਤੋਂ ਵਧਾ ਕੇ 4.35 ਫ਼ੀਸਦੀ ਕਰ ਦਿੱਤਾ ਹੈ, ਜੋ ਕਿ 0.25 ਫ਼ੀਸਦੀ ਅੰਕਾਂ ਦਾ ਵਾਧਾ ਹੈ। ਇਹ ਇਸ ਸਾਲ ਰਿਜ਼ਰਵ ਬੈਂਕ ਵੱਲੋਂ ਲਗਾਤਾਰ ਤੀਜੀ ਵਾਰ ਵਧਾਈ ਗਈ ਦਰ ਹੈ, ਜਿਸ ਨਾਲ ਕੈਸ਼ ਰੇਟ 2024 ਦੇ ਪੱਧਰ 'ਤੇ ਪਹੁੰਚ ਗਿਆ ਹੈ ਅਤੇ ਪਿਛਲੀਆਂ ਤਿੰਨ ਕਟੌਤੀਆਂ ਤੋਂ ਮਿਲੀ ਬੱਚਤ ਅਮਲੀ ਤੌਰ 'ਤੇ ਖ਼ਤਮ ਹੋ ਗਈ ਹੈ। ਇਹ ਫ਼ੈਸਲਾ ਉਸ ਵੇਲੇ ਆਇਆ ਜਦੋਂ ਮਾਰਚ ਵਿੱਚ ਮਹਿੰਗਾਈ ਦਰ 4.6 ਫ਼ੀਸਦੀ ਤੱਕ ਪਹੁੰਚ ਗਈ ਜੋ 2023 ਤੋਂ ਬਾਅਦ ਸਭ ਤੋਂ ਉੱਚਾ ਪੱਧਰ ਹੈ। ਰਿਜ਼ਰਵ ਬੈਂਕ ਨੇ ਕੈਸ਼ ਰੇਟ ਵਧਾਉਣ ਦੇ ਮੁੱਖ ਕਾਰਨਾਂ ਵਜੋਂ ਮਹਿੰਗਾਈ ਅਤੇ ਮੱਧ ਪੂਰਬ ਦੀ ਜੰਗ ਦਾ ਹਵਾਲਾ ਦਿੱਤਾ ਹੈ। ਇਸ ਤੋਂ ਇਲਾਵਾ ਅੱਜ ਦੀਆਂ ਹੋਰ ਖ਼ਬਰਾਂ ਜਾਨਣ ਲਈ ਸੁਣੋ ਇਹ ਪੌਡਾਕਸਟ।

Duration:00:05:41

Ask host to enable sharing for playback control

ਕੰਮ ਵਾਲੀਆਂ ਥਾਵਾਂ 'ਤੇ AI ਦਾ ਵੱਧਦਾ ਦਬਦਬਾ, ਆਸਟ੍ਰੇਲੀਆ ਕੋਲ ਕੋਈ ਰਾਸ਼ਟਰੀ ਰਣਨੀਤੀ ਨਹੀਂ

5/4/2026
ਇੱਕ ਨਵੀਂ ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਆਸਟ੍ਰੇਲੀਆ ਕੋਲ ਕੰਮ ਵਾਲੀਆਂ ਥਾਵਾਂ 'ਤੇ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਦੇ ਫੈਲਾਅ ਨੂੰ ਨਿਯਮਤ ਕਰਨ ਲਈ ਕੋਈ ਰਾਸ਼ਟਰੀ ਰਣਨੀਤੀ ਨਹੀਂ ਹੈ। ਇਹ ਰਿਪੋਰਟ ਉਸ ਸਮੇਂ ਜਾਰੀ ਕੀਤੀ ਗਈ ਹੈ ਜਦੋਂ ਐਡਿਲੇਡ ਵਿੱਚ ਇਸੇ ਮਸਲੇ ਦੀ ਸਮੀਖਿਆ ਲਈ ਇੱਕ ਏ-ਆਈ ਫੋਰਮ ਹੋ ਰਿਹਾ ਹੈ। ਜੌਨ ਕਰਟਿਨ ਰਿਸਰਚ ਸੈਂਟਰ ਦੀ ਰਿਪੋਰਟ ਅਨੁਸਾਰ ਆਸਟ੍ਰੇਲੀਆਈ ਕਰਮਚਾਰੀਆਂ ‘ਤੇ ਏਆਈ ਦਾ ਪ੍ਰਭਾਵ ਟੈਕਨੋਲੋਜੀ ਨਾਲ ਨਹੀਂ, ਸਗੋਂ ਰਾਜਨੀਤਿਕ ਫੈਸਲਿਆਂ ਨਾਲ ਨਿਰਧਾਰਤ ਹੋਵੇਗਾ। ਕੀ ਹੈ ਪੂਰੀ ਰਿਪੋਰਟ, ਸੁਣੋ ਇਸ ਪੌਡਕਾਸਟ ਰਾਹੀਂ...

Duration:00:06:06

Ask host to enable sharing for playback control

ਖ਼ਬਰਨਾਮਾ: ਟੈਕਸ ਤਬਦੀਲੀਆਂ ਨਹੀਂ ਸਗੋਂ ਬੱਚਤ ਉੱਤੇ ਆਧਾਰਿਤ ਹੋਵੇਗਾ ਇਸ ਵਾਰ ਦਾ ਫੈਡਰਲ ਬਜਟ

5/4/2026
ਖਜ਼ਾਨਾ ਮੰਤਰੀ ਜਿਮ ਚਾਮਰਜ਼ ਨੇ ਕਿਹਾ ਹੈ ਕਿ ਅਗਲੇ ਹਫਤੇ ਪੇਸ਼ ਕੀਤਾ ਜਾਣ ਵਾਲਾ ਫੈਡਰਲ ਬਜਟ, ਉਨ੍ਹਾਂ ਦਾ ਹੁਣ ਤੱਕ ਦਾ ਸਭ ਤੋਂ ਸਾਦਾ ਬਜਟ ਹੋਵੇਗਾ ਜਿਸ ਵਿੱਚ ਦੋਵਾਂ ਖਰਚਿਆਂ ਅਤੇ ਕਰ ਤਬਦੀਲੀਆਂ ਦੇ ਮੁਕਾਬਲੇ, ਬੱਚਤ ਵੱਧ ਹੋਵੇਗੀ। ਗਠਜੋੜ ਸਰਕਾਰ ਦਾ ਕਹਿਣਾ ਹੈ ਕਿ ਆਸਟ੍ਰੇਲੀਅਨ ਨਾਗਰਿਕ ਪਹਿਲਾਂ ਹੀ ਮਹਿੰਗਾਈ ਦੇ ਬੋਝ ਹੇਠਾਂ ਦੱਬੇ ਹੋਏ ਹਨ ਅਤੇ ਉਨ੍ਹਾਂ ਨੇ ਬਜਟ ਪੇਸ਼ ਹੋਣ ਤੋਂ ਪਹਿਲਾਂ ਟੈਕਸਾਂ ਦਾ ਬੋਝ ਵਧਾਉਣ ਖਿਲਾਫ ਚੇਤਾਵਨੀ ਦਿੱਤੀ ਹੈ। ਚਾਮਰਜ਼ ਦਾ ਕਹਿਣਾ ਹੈ ਕਿ ਇਸ ਬਜਟ ਦੀ ਜਿਆਦਾਤਰ ਯੋਜਨਾ ਬੱਚਤ ’ਤੇ ਆਧਾਰਿਤ ਹੋਵੇਗੀ ਨਾ ਕਿ ਟੈਕਸ ਤਬਦੀਲੀਆਂ ਉੱਤੇ। ਹੋਰ ਵੇਰਵੇ ਲਈ ਸੁਣੋ ਇਹ ਖ਼ਬਰਨਾਮਾ

Duration:00:05:08

Ask host to enable sharing for playback control

ਪਹਿਲਾ ਇੰਡੀਜੀਨਸ ਫਿਲਮ ਫੈਸਟੀਵਲ ਡਾਰਵਿਨ ਤੇ ਐਲਿਸ ਸਪ੍ਰਿੰਗਜ਼ (NT) ‘ਚ ਕਰੇਗਾ ਨਵੀਂ ਸਾਂਝ ਦੀ ਸ਼ੁਰੂਆਤ

5/4/2026
ਨਾਰਦਰਨ ਟੈਰੀਟਰੀ ਸਰਕਾਰ ਨੇ ਡਾਰਵਿਨ ਅਤੇ ਐਲਿਸ ਸਪ੍ਰਿੰਗਜ਼ ਵਿੱਚ ਪਹਿਲੇ ਸਾਲਾਨਾ ਇੰਡੀਜੀਨਸ ਫਿਲਮ ਫੈਸਟੀਵਲ ਦਾ ਸਵਾਗਤ ਕੀਤਾ ਹੈ। ਇਹ ਭਾਰਤ-ਆਸਟ੍ਰੇਲੀਆ ਸੱਭਿਆਚਾਰਕ ਸਬੰਧਾਂ ਨੂੰ ਮਜ਼ਬੂਤ ਕਰਨ ਵੱਲ ਇਕ ਮਹੱਤਵਪੂਰਨ ਕਦਮ ਮੰਨਿਆ ਜਾ ਰਿਹਾ ਹੈ। ਨਾਰਦਰਨ ਟੈਰੀਟਰੀ ਦੇ ਮੰਤਰੀ ਜਿਨਸਨ ਚਾਰਲਜ਼, ਜੋ NIFFA ਦੀ ਨੈਸ਼ਨਲ ਐਡਵਾਇਜ਼ਰੀ ਕੌਂਸਲ ਦੇ ਮੈਂਬਰ ਵੀ ਹਨ, ਇਸ ਫੈਸਟੀਵਲ ਬਾਰੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਮੰਨਦੇ ਹਨ ਕਿ ਇਸ ਤਰ੍ਹਾਂ ਦੇ ਮੰਚ ਨੂੰ ਨਾਰਦਰਨ ਟੈਰੀਟਰੀ ਵਿੱਚ ਲਿਆਂਦਾ ਜਾਣਾ ਬਹੁਤ ਮਹੱਤਵਪੂਰਨ ਹੈ।

Duration:00:05:34

Ask host to enable sharing for playback control

Interview with Pakistani Punjabi writer and poet Mahmood Awan - ਪੰਜਾਬੀ ਦੇ ਪਿਆਰ ਲਈ ਇੰਜੀਨੀਅਰ ਵਜੋਂ ਨੌਕਰੀ ਛੱਡਣ ਵਾਲੇ ਪਾਕਿਸਤਾਨੀ ਪੰਜਾਬੀ ਲੇਖਕ ਅਤੇ ਕਵੀ ਮਹਮੂਦ ਆਵਾਨ

5/3/2026
Punjabi writer Mahmood Awan speaks about his personal life and passion for literature. Click on the audio icon to listen to this interview by our Pakistan-based correspondent Masood Mallhi. - ਪਾਕਿਸਤਾਨ ਵਿੱਚ ਜੰਮੇ ਮਹਮੂਦ ਆਵਾਨ ਨੇ ਆਪਣੇ ਸ਼ਾਹਪੁਰੀ ਲਹਿਜ਼ੇ ਅਤੇ ਪੰਜਾਬੀ ਭਾਸ਼ਾ ਨੂੰ ਜਿਉਂਦਾ ਰੱਖਣ ਲਈ ਇੰਜੀਨੀਅਰਿੰਗ ਦੀ ਨੌਕਰੀ ਛੱਡ ਕੇ ਲਿਖਾਰੀ ਬਣਨ ਦਾ ਰਾਹ ਚੁਣਿਆ। ਅੱਜ UK ਵਿੱਚ ਵਸਦੇ ਆਵਾਨ ਪੰਜਾਬੀ ਕਵਿਤਾ ਅਤੇ ਕਿਤਾਬਾਂ ਰਾਹੀਂ ਨਾ ਸਿਰਫ਼ ਪਾਕਿਸਤਾਨ ਅਤੇ ਭਾਰਤ, ਸਗੋਂ ਵਿਦੇਸ਼ਾਂ ਵਿੱਚ ਰਹਿੰਦੇ ਪੰਜਾਬੀਆਂ ਦੀਆਂ ਕਹਾਣੀਆਂ ਵੀ ਪੇਸ਼ ਕਰ ਰਹੇ ਹਨ। ਲਹਿੰਦੇ ਪੰਜਾਬ ਤੋਂ ਮਸੂਦ ਮਲ੍ਹੀ ਦੀ ਇਹ ਖਾਸ ਗੱਲਬਾਤ ਸੁਣੋ, ਜਿਸ ਵਿੱਚ ਆਵਾਨ ਆਪਣੇ ਸਫ਼ਰ, ਲਿਖਤ ਅਤੇ ਪਰਵਾਸੀ ਪੰਜਾਬੀਆਂ ਦੇ ਅਨੁਭਵਾਂ ਬਾਰੇ ਵਿਚਾਰ ਸਾਂਝੇ ਕਰਦੇ ਹਨ।

Duration:00:12:03

Ask host to enable sharing for playback control

ਵਿਕਟੋਰੀਆ ‘ਚ ਮੁੰਡਿਆਂ ਅਤੇ ਮਰਦਾਂ ਲਈ ਨਵਾਂ ਮੰਤਰੀ: ਮਾਨਸਿਕ ਸਿਹਤ ਤੇ ਵੱਧਦੇ ਦਬਾਅ ‘ਤੇ ਧਿਆਨ

5/3/2026
ਵਿਕਟੋਰੀਆ ਸਰਕਾਰ ਨੇ ਮੁੰਡਿਆਂ ਅਤੇ ਮਰਦਾਂ ਲਈ ਇੱਕ ਨਵਾਂ ਮੰਤਰੀ ਨਿਯੁਕਤ ਕੀਤਾ ਹੈ, ਜਿਸਦਾ ਉਦੇਸ਼ ਮਰਦਾਂ ਦੀ ਮਾਨਸਿਕ ਸਿਹਤ ਨਾਲ ਜੁੜੀਆਂ ਸਮੱਸਿਆਵਾਂ ਨੂੰ ਸੰਬੋਧਨ ਕਰਨਾ ਹੈ। ਇਹ ਮੰਤਰਾਲਾ ਖਾਸ ਤੌਰ ‘ਤੇ ਨੌਜਵਾਨ ਮੁੰਡਿਆਂ ‘ਤੇ ਪੈ ਰਹੇ ਸਮਾਜਿਕ ਦਬਾਅ, ਤਣਾਅ ਅਤੇ ਆਨਲਾਈਨ ‘ਮਨੋਸਫੀਅਰ’ ਦੇ ਵੱਧਦੇੇ ਪ੍ਰਭਾਵ ਨੂੰ ਨਿਸ਼ਾਨਾ ਬਣਾਏਗਾ। ਰਿਪੋਰਟਾਂ ਮੁਤਾਬਕ, ਛੋਟੀ ਉਮਰ ਵਿੱਚ ਹੀ ਵੱਖ-ਵੱਖ ਕਿਸਮ ਦੀਆਂ ਜਾਣਕਾਰੀਆਂ ਨਾਲ ਸੰਪਰਕ ਕਾਰਨ ਕੁਝ ਮੁੰਡਿਆਂ ਵਿੱਚ ਹਿੰਸਕ ਸੋਚ ਵੱਧ ਰਹੀ ਹੈ। ਮਾਹਿਰਾਂ ਨੇ ਦੱਖਣੀ ਏਸ਼ੀਆਈ ਮੂਲ ਦੇ ਆਸਟ੍ਰੇਲੀਅਨ ਮਰਦਾਂ ਵਿੱਚ ਮਾਨਸਿਕ ਸਿਹਤ ਨੂੰ ਲੈ ਕੇ ਖਾਸ ਚਿੰਤਾਵਾਂ ਵੀ ਜ਼ਾਹਰ ਕੀਤੀਆਂ ਹਨ। ਇਸ ਨਵੇਂ ਕਦਮ ਦੇ ਮਕਸਦ ਅਤੇ ਪ੍ਰਭਾਵ ਬਾਰੇ ਹੋਰ ਜਾਣਨ ਲਈ ਇਹ ਪੌਡਕਾਸਟ ਸੁਣੋ।

Duration:00:07:39

Ask host to enable sharing for playback control

ਖ਼ਬਰਾਂ ਫਟਾਫੱਟ: ਤ੍ਰਾਸਦੀ, ਸਿਆਸਤ ਅਤੇ ਸੁਰੱਖਿਆ ਦੇ ਮਸਲੇ, ਜਾਣੋ ਇਸ ਹਫ਼ਤੇ ਦੀਆਂ ਵੱਡੀਆਂ ਅਪਡੇਟਸ

5/1/2026
ਐਲਿਸ ਸਪ੍ਰਿੰਗਜ਼ 'ਚ ਪਿਛਲੇ ਐਤਵਾਰ ਨੂੰ ਲਾਪਤਾ ਹੋਣ ਦੀ ਰਿਪੋਰਟ ਮਿਲਣ ਤੋਂ ਬਾਅਦ ਕੁਮਾਂਜਾਈ ਲਿਟਲ ਬੇਬੀ ਦੀ ਤਲਾਸ਼ ਵਿੱਚ ਸੈਂਕੜੇ ਭਾਈਚਾਰਕ ਮੈਂਬਰਾਂ ਨੇ ਭਾਗ ਲਿਆ ਸੀ। ਪਰ ਹੁਣ ਕੱਲ੍ਹ ਵੀਰਵਾਰ ਨੂੰ ਇੱਕ ਲਾਸ਼ ਮਿਲੀ, ਜਿਸਨੂੰ ਇਸ ਛੋਟੀ ਕੁੜੀ ਦੀ ਮੰਨਿਆ ਜਾ ਰਿਹਾ ਹੈ। ਕੌਮਾਂਤਰੀ ਖ਼ਬਰ 'ਚ ਡੈਮੋਕ੍ਰੇਟਿਕ ਸੈਨੇਟਰਾਂ ਨੇ ਅਮਰੀਕੀ ਰੱਖਿਆ ਮੰਤਰੀ ਪੀਟ ਹੈਗਸੇਥ 'ਤੇ ਇਰਾਨ ਵਿਰੁੱਧ ਅਮਰੀਕੀ ਫ਼ੌਜ ਦੀ ਕਾਰਵਾਈ ਨੂੰ ਵਧਾ-ਚੜ੍ਹਾ ਕੇ ਪੇਸ਼ ਕਰਨ ਦਾ ਦੋਸ਼ ਲਗਾਇਆ ਗਿਆ ਹੈ। ਓਧਰ, ਪੰਜਾਬ ਵਿੱਚ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਹੁਕਮ ਦਿੱਤੇ ਹਨ ਕਿ ਰਾਜ ਸਭਾ ਮੈਂਬਰ ਹਰਭਜਨ ਸਿੰਘ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ। ਇਹਨਾਂ ਤੋਂ ਇਲਾਵਾ ਹਫ਼ਤੇ ਦੀਆਂ ਵੱਡੀਆਂ ਖ਼ਬਰਾਂ ਜਾਣੋ ਇਸ ਪੌਡਕਾਸਟ ਰਾਹੀਂ।

Duration:00:04:52

Ask host to enable sharing for playback control

ਖ਼ਬਰਨਾਮਾ: ਕੁਮਾਂਜਾਈ ਬੱਚੀ ਦੇ 'ਅਗਵਾ ਤੇ ਕਤਲ' ਦਾ ਕਥਿਤ ਦੋਸ਼ੀ ਗ੍ਰਿਫਤਾਰ, ਭੜਕੀ ਭੀੜ ਨੂੰ ਮਾਪਿਆਂ ਵੱਲੋਂ ਸ਼ਾਂਤੀ ਦੀ ਅਪੀਲ

5/1/2026
ਨਾਰਦਰਨ ਆਸਟ੍ਰੇਲੀਆ ਵਿੱਚ ਪੰਜ ਸਾਲਾ ਕੁਮਾਂਜਾਈ ਬੱਚੀ ਦੇ ਕਥਿਤ ਅਗਵਾ ਅਤੇ ਮੌਤ ਤੋਂ ਬਾਅਦ ਤਣਾਅ ਵਧ ਗਿਆ ਹੈ। ਪੁਲਿਸ ਨੇ ਇਸ ਮਾਮਲੇ ਵਿੱਚ 47 ਸਾਲਾ ਜੈਫਰਸਨ ਲੇਵਿਸ ਨੂੰ ਗ੍ਰਿਫ਼ਤਾਰ ਕਰਕੇ ਹਸਪਤਾਲ ਵਿੱਚ ਭਰਤੀ ਕਰਾਇਆ ਹੈ। ਇਸ ਦੌਰਾਨ ਐਲਿਸ ਸਪ੍ਰਿੰਗਜ਼ ਹਸਪਤਾਲ ਦੇ ਬਾਹਰ ਭੀੜ ਇਕੱਠੀ ਹੋ ਗਈ ਅਤੇ ਕੁਝ ਥਾਵਾਂ ‘ਤੇ ਪੁਲਿਸ ਨਾਲ ਝੜਪਾਂ ਵੀ ਹੋਈਆਂ, ਜਦਕਿ ਪਰਿਵਾਰ ਨੇ ਭਾਈਚਾਰੇ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਹੈ। ਇਹ ਅਤੇ ਹੋਰ ਖ਼ਬਰਾਂ ਲਈ ਇਹ ਪੌਡਕਾਸਟ ਸੁਣੋ

Duration:00:04:36

Ask host to enable sharing for playback control

ਸ਼ੈਪਰਟਨ ਦੇ ਵਿਸਾਖੀ ਮੇਲੇ 'ਚ ਖੇਡਾਂ, ਸੰਗੀਤ ਦੇ ਨਾਲ-ਨਾਲ ਕਲਾ ਦੀ ਵੀ ਬੱਲੇ-ਬੱਲੇ

5/1/2026
ਵਿਕਟੋਰੀਆ ਦੇ ਪੇਂਡੂ ਇਲਾਕੇ ਸ਼ੈਪਰਟਨ ਵਿੱਚ ਮਨਾਏ ਗਏ ਵਿਸਾਖੀ ਮੇਲੇ 2026 ਦੌਰਾਨ ਕਬੱਡੀ, ਕ੍ਰਿਕਟ, ਰੱਸਾਕਸ਼ੀ ਅਤੇ ਖੋ-ਖੋ ਸਮੇਤ ਕਈ ਰਿਵਾਇਤੀ ਖੇਡ ਮੁਕਾਬਲੇ ਕਰਵਾਏ ਗਏ। 26 ਅਪ੍ਰੈਲ ਨੂੰ ਹੋਏ ਇਸ ਸਮਾਗਮ ਵਿੱਚ ਪੰਜਾਬੀ ਕਲਾਕਾਰ ਸੁਖਪ੍ਰੀਤ ਸਿੰਘ ਵੱਲੋਂ ਮਹਾਰਾਜਾ ਰਣਜੀਤ ਸਿੰਘ ਜੀ ਦੀ ਬਣਾਈ ਗਈ ਪੇਂਟਿੰਗ ਅਤੇ ਆਰਟਿਸਟ ਡੈਨੀਅਲ ਕੋਨੈੱਲ ਦੀਆਂ ਚਿੱਤਰਕਾਰੀਆਂ ਦੀ ਨਿਲਾਮੀ ਕਰਕੇ ਚੈਰੀਟੀ ਲਈ ਦਾਨ ਵੀ ਇਕੱਠਾ ਕੀਤਾ ਗਿਆ, ਜਿਸ ਨਾਲ ਮੇਲੇ ਨੂੰ ਸਮਾਜਿਕ ਸੇਵਾ ਨਾਲ ਵੀ ਜੋੜਿਆ ਗਿਆ।

Duration:00:06:00

Ask host to enable sharing for playback control

ਪੰਜਾਬੀ ਡਾਇਸਪੋਰਾ : ਭਾਰਤ–ਨਿਊਜ਼ੀਲੈਂਡ ਮੁਕਤ ਵਪਾਰ ਸਮਝੌਤਾ ਸਿਰੇ ਚੜ੍ਹਿਆ, ਕਈ ਉਤਪਾਦਾਂ ‘ਤੇ ਟੈਰਿਫ ਘਟੇ

4/30/2026
ਭਾਰਤ ਅਤੇ ਨਿਊਜ਼ੀਲੈਂਡ ਵਿਚਕਾਰ ਮੁਕਤ ਵਪਾਰ ਸਮਝੌਤਾ ਆਖਿਰਕਾਰ ਸਿਰੇ ਚੜ੍ਹ ਗਿਆ ਹੈ। ਲੰਘੇ ਸੋਮਵਾਰ ਜਦੋਂ ਦੋਵਾਂ ਮੁਲਕਾਂ ਦੇ ਵਣਜ ਮੰਤਰੀਆਂ ਨੇ ਆਪੋ-ਆਪਣੇ ਵਫਦ ਨਾਲ ਇਸ ਸਮਝੌਤੇ ਉੱਤੇ ਦਸਤਖਤ ਕੀਤੇ ਤਾਂ ਉਸ ਤੋਂ ਬਾਅਦ ਸ਼ਰਾਬ, ਸੇਬ, ਕੀਵੀ ਫਲ, ਮਨੂਕਾ ਸ਼ਹਿਦ ਅਤੇ ਭੇਡਾਂ ਦੇ ਮਾਸ ਉੱਤੇ ਕਾਫੀ ਮਾਤਰਾ ਵਿੱਚ ਟੈਰਿਫ ਨੂੰ ਛੋਟ ਦਿੱਤੇ ਜਾਣ ਦੀਆਂ ਖਬਰਾਂ ਹਨ। ਇਸ ਦੇ ਨਾਲ ਹੀ, ਦਵਾਈਆਂ, ਕੱਪੜਾ ਅਤੇ ਟੈਕਸਟਾਈਲ, ਮਸ਼ੀਨਰੀ ਅਤੇ ਵਾਹਨ, ਗਹਿਣੇ ਅਤੇ ਰਤਨ, ਚਾਹ-ਕੌਫੀ ਅਤੇ ਮਸਾਲਿਆਂ ਉਤੇ ਵੀ ਡਿਊੇਟੀ ਹੁਣ ਜ਼ੀਰੋ ਹੋ ਜਾਵੇਗੀ। ਦਰਅਸਲ ਨਿਊਜ਼ੀਲੈਂਡ ਵੱਲੋਂ ਅਗਲੇ 15 ਸਾਲਾਂ ਦੌਰਾਨ 20 ਬਿਲੀਅਨ ਡਾਲਰ ਖਰਚੇ ਜਾਣ ਦੀ ਗੱਲ ਆਖੀ ਜਾ ਰਹੀ ਹੈ। ਭਾਰਤ ਵੱਲੋਂ ਵੀ ਸ਼ਾਨਦਾਰ ਕਾਰਗੁਜ਼ਾਰੀ ਦੇਖਣ ਨੂੰ ਮਿਲੇਗੀ ਜਦਕਿ ਨਿਊਜ਼ੀਲੈਂਡ ਲਈ ਆਯਾਤ ਅਤੇ ਨਿਰਯਾਤ ਦੇ ਨਵੇਂ ਦਰਵਾਜੇ ਖੁੱਲ੍ਹ ਰਹੇ ਹਨ। ਹੋਰ ਵੇਰਵੇ ਲਈ ਸੁਣੋ ਇਹ ਆਡੀਓ ਰਿਪੋਰਟ..

Duration:00:07:48

Ask host to enable sharing for playback control

ਮਾਈਗ੍ਰੇਸ਼ਨ ਏਜੰਟਾਂ ਖਿਲਾਫ਼ OMARA ਦਾ ਐਕਸ਼ਨ, ਕਈਆਂ ਦੇ ਲਾਈਸੰਸ ਹੋ ਸਕਦੇ ਹਨ ਮੁਅੱਤਲ ਅਤੇ ਰੱਦ

4/30/2026
ਆਸਟ੍ਰੇਲੀਆ ਸਰਕਾਰ ਵਲੋਂ ਮਾਈਗ੍ਰੇਸ਼ਨ ਏਜੰਟਾਂ ਖਿਲਾਫ਼ ਸਖਤੀ ਵਰਤਦੇ ਹੋਏ 1 ਅਪ੍ਰੈਲ 2026 ਤੋਂ 4 ਨਵੇਂ ਵਿਧਾਨਕ ਨਿਯਮ ਲਾਗੂ ਕੀਤੇ ਗਏ ਹਨ। ਇਸ ਤੋਂ ਬਾਅਦ ਅਨੇਕਾਂ ਟ੍ਰੈਵਲ ਏਜੰਟਾਂ ਉੱਤੇ ਨਿਯਮਾਂ ਦੀ ਉਲੰਘਣਾ ਕਰਨ ਦੇ ਕਥਿਤ ਦੋਸ਼ਾਂ ਤਹਿਤ ਕਾਰਵਾਈ ਕਰਦੇ ਹੋਏ ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਅਥਾਰਟੀ ਦੇ ਦਫ਼ਤਰ (OMARA) ਵਲੋਂ ਲਾਈਸੰਸ ਮੁਅੱਤਲ ਅਤੇ ਰੱਦ ਕੀਤੇ ਜਾ ਰਹੇ ਹਨ। ਇਸ ਤਹਿਤ ਪੰਜਾਬੀ ਮੂਲ ਦੇ ਚਰਚਿਤ ਜੁਝਾਰ ਬਾਜਵਾ ਦਾ MARA ਲਾਇਸੈਂਸ ਪੰਜ ਸਾਲਾਂ ਲਈ ਖਾਰਿਜ ਕਰ ਦਿੱਤਾ ਗਿਆ ਹੈ। ਕੀ ਹੈ ਪੂਰਾ ਮਾਮਲਾ, ਇਸ ਪੌਡਕਾਸਟ ਰਾਹੀਂ ਜਾਣੋ।

Duration:00:14:08